Monday, October 12, 2009
ਕੂੰਜਾਂ : ਸਭ ਕੁਝ ਪੁੱਠਾ
(ਟੋਨੀ ਮਰਵਾਹਾ ਦੇ ਘਰੇ, ਟਰਾਂਟੋ)
ਤੁਹਾਡੇ ਸਭ ਕੁਝ ਪੁੱਠਾ ਕਿਉਂ ਹੈ ?
ਕਾਰ ਦਾ ਸਟੇਰਿੰਗ ਵੀ ਪੁੱਠਾ
ਸੜਕ 'ਤੇ ਤੁਰਨਾ ਪੁੱਠੇ ਪਾਸੇ
ਬਿਜਲੀ ਦੀ ਸੁੱਚ ਪੁੱਠੀ ਚੱਲੇ
ਟੂਟੀ ਵੀ ਪੁੱਠੀ ਹੀ ਖੁੱਲ੍ਹੇ
ਘਰਾਂ ਦੀਆਂ ਮੰਜ਼ਿਲਾਂ ਵੀ ਕਿਧਰੇ
ਹੇਠਾਂ ਨੂੰ ਹੀ ਉਤਰੀ ਜਾਣ।
- ਤੂੰ ਹਾਲੇ ਘੁੰਮਣ ਹੈਂ ਆਇਆ
ਇਸ ਲਈ ਜਾਪੇ ਸਭ ਕੁਝ ਪੁੱਠਾ
ਅਸੀਂ ਜੋ ਇਧਰ ਪੁੱਠੇ ਲਟਕੇ
ਸਾਨੂੰ ਸਭ ਕੁਝ ਸਿੱਧਾ ਲਗਦਾ
Subscribe to:
Post Comments (Atom)
No comments:
Post a Comment