(ਸਕਾਰਬਰੋ ਤੋਂ ਜਸਵੰਤ ਭੋਲੇ ਦੀ ਕਾਰ ਵਿਚ)
ਕਾਰ ਵਿੱਚ ਸਿਰਫ
ਮੈਂ ਹੀ ਸਵਾਰੀ ਹਾਂ
ਬਾਕੀ ਸਭ ਡਰਾਈਵਰ ਨੇ
-ਆਹ ਗਾਤਰਾ ਜਿਹਾ ਪਾ ਲਾ।'
ਭੋਲਾ ਸੀਟ ਬੈਲਟ ਲਾਉਂਦਾ ਕਹਿੰਦਾ ਹੈ।
ਮੈਂ ਉਸ ਨੂੰ ਦਸਦਾ ਹਾਂ ਕਿ
ਸੱਜੇ ਪਾਸੇ ਮੂਹਰੇ ਬੈਠੇ ਮੈਨੂੰ
ਇੰਜ ਹੀ ਲਗਦਾ ਹੈ
ਕਿ ਕਾਰ ਮੈਂ ਹੀ ਚਲਾ ਰਿਹਾ ਹਾਂ
ਸਿਰਫ਼ ਸਟੇਰਿੰਗ ਤੇ ਬਰੇਕਾਂ ਹੀ
ਤੇਰੇ ਹੱਥ ਵਿਚ ਨੇ....!
ਸੁਣਕੇ ਸਾਰੇ ਜ਼ੋਰ ਦੀ ਹੱਸੇ
ਪਰ ਭੋਲਾ ਸੰਜੀਦਾ ਹੋ ਕੇ
ਕੁੰਢੀ ਮੁੱਛ ਤੇ ਹੱਥ ਫੇਰਦਾ ਹੈ-
ਤੈਨੂੰ ਤਾਂ ਸਿਰਫ ਕਾਰ ਦਾ ਹੀ ਲਗਦਾ
ਸਾਨੂੰ ਤਾਂ, ਹਰ ਦਮ ਲਗਦਾ
ਕਿ ਜਿਉਂ ਅਸੀਂ ਰਹੇ ਹਾਂ
ਪਰ ਸਾਡਾ ਸਟੇਰਿੰਗ ਤੇ ਬਰੇਕਾਂ
ਕਿਸੇ ਹੋਰ ਦੇ ਹੀ ਹੱਥ ਵਿੱਚ ਨੇ!
Subscribe to:
Post Comments (Atom)
No comments:
Post a Comment