ਘੜੀ ਨਾਲ ਨੇ ਬੱਝੇ ਲੋਕ
ਫਿਰਦੇ ਸਦਾ ਹੀ ਭੱਜੇ ਲੋਕ।
ਵਕਤ ਦੀ ਥੁੜ੍ਹ ਦੇ ਮਾਰੇ ਫਿਰਦੇ
ਵੈਸੇ ਰੱਜੇ ਪੁੱਜੇ ਲੋਕ।
ਚਿੰਤਨ ਪੱਖੋਂ ਨੰਗ ਮਲੰਗ ਨੇ
ਉਪਰੋਂ ਪੂਰੇ ਕੱਜੇ ਲੋਕ।
-ਐਨਾ ਕੰਮ ਜੇ ਵਤਨੀਂ ਕਰਦੇ
ਇਧਰ ਆਉਣ ਨਾ ਭੱਜੇ ਲੋਕ।'
-ਪਿੰਡ ਨੂੰ ਮੁੜਨਾ ਚਾਹੁੰਦੇ ਹਰ ਦਮ
ਕਦਮ ਨਹੀਂ ਪਰ ਪੁੱਟਿਆ ਜਾਂਦਾ
ਇਥੇ ਜੋ ਚੂਸਣ ਨੂੰ ਮਿਲਦੀ
ਉਸ ਹੱਡੀ ਨਾਲ ਬੱਝੇ ਲੋਕ।'
No comments:
Post a Comment