ਡਾਊਨ ਟਾਊਨ ਵੈਨਕੂਵਰ ਦੀਆਂ
ਬੱਤੀਆਂ ਜਗ ਪਈਆਂ ਹਨ
ਤਿਲਸਮੀ ਚਕਾਚੌਂਧ ਹੈ
ਸਜੇ ਹਨ ਬਜ਼ਾਰ ਹਰ ਤਰ੍ਹਾਂ ਦੇ
ਸੜਕਾਂ ਕੰਢੇ ਨਿੱਕੀਆਂ ਸਕਰਟਾਂ,
ਨਿੱਕੇ ਨਿੱਕੇ ਪਰਸ ਚੁੱਕੀ
ਖੜ੍ਹੀਆਂ ਨੇ ਮਖਮਲੀ ਗੋਰੀਆਂ,
ਗਦਰਾਈਆਂ ਕਾਲੀਆਂ
ਦੋਧਲ ਚਿੱਟੀਆਂ ਚੀਨਣਾਂ,
ਨਿੱਗਰ ਮੈਕਸੀਕਣਾਂ...
'ਤੇ ਹੋਰ ਹੁੱਕਰਜ਼
ਕੈਰੀ ਅੱਖ ਨਾਲ ਮੋਹਦੀਆਂ,
ਸ਼ਰਾਰਤੀ ਅਦਾ ਨਾਲ
ਹਰ ਗੱਡੀ ਦੀਆਂ ਸਵਾਰੀਆਂ ਨੂੰ ਟੋਂਹਦੀਆਂ।
-ਆਪਣਿਆਂ ਦੀ ਹੁਣ
ਡਰੱਗ ਮਾਫੀਏ ਸਣੇ
ਸਾਰੇ ਪਾਸੇ ਸਰਦਾਰੀ ਏ
ਏਧਰ ਵੀ ਪੂਰੀ ਉਡਾਰੀ ਏ।'
ਸੁੰਦਰਤਾ ਪੌੜੀ ਹੈ
ਕਨੇਡੀਅਨ ਪੰਜਾਬਣਾਂ ਵੀ ਚੜ੍ਹ ਮੰਡਰਾਉਂਦੀਆਂ
ਪਰ ਦੇਸੀਆਂ ਤੋਂ ਘਬਰਾਉਂਦੀਆਂ।
ਹੇਅਰ ਸਟਾਈਲ ਵੀ ਅੰਗ੍ਰੇਜ਼ੀ
ਬੋਲੀ ਦਾ ਲਹਿਜਾ ਵੀ ਅੰਗ੍ਰੇਜ਼ੀ
ਕੱਪੜੇ ਜੀਨਾਂ ਵੀ ਅੰਗ੍ਰੇਜ਼ੀ
ਤੇ ਬਦਨ 'ਤੇ ਮੁਲਕ ਦਾ
ਨਾਮ ਤਾਂ ਲਿਖਿਆ ਹੀ ਨਹੀਂ ਹੁੰਦਾ।
ਮੇਰਾ ਦੋਸਤ ਦੱਸਦਾ ਹੈ
-ਉਹ ਪੰਜਾਬਣ ਖੜ੍ਹੀ ਆ!'
-ਕਿਵੇਂ ਪਤਾ?'
-ਹੁਣੇ ਪਤਾ ਲੱਗ ਜੂ!'
ਆਪਣੀ ਗੱਲ ਪੱਕੀ ਕਰਨ ਲਈ
ਉਹ ਗੱਡੀ ਭਵਾਉਂਦਾ ਹੈ,
ਉਸ ਕੋਲ ਲਾਉਂਦਾ ਹੈ,
ਕੋਲ ਜਾ ਕੇ ਗਾਲ੍ਹ-ਟੈਸਟ ਲਾਉਂਦਾ ਹੈ
ਹੁੱਕਰ ਤੜਫੀ
ਪੰਜਾਬੀ 'ਤੇ ਆਈ
-ਮੂੰਹ ਸੰਭਾਲ ਕੇ!'
(ਹੁੱਕਰਜ਼ : ਪੈਸੇ ਜਾਂ ਮੌਜ ਮਸਤੀ ਖਾਤਰ ਧੰਦਾ ਕਰਦੀਆਂ ਜਵਾਨ ਕੁੜੀਆਂ)
Subscribe to:
Post Comments (Atom)
No comments:
Post a Comment