Monday, October 12, 2009

ਕੂੰਜਾਂ : ਗੱਡਾ ਕੱਢ ਪੰਜਾਬੀ


ਨਿਆਗਰਾ ਜਾਂਦਿਆਂ
ਦੋਸਤ ਦੇ ਡੈਡ ਦੱਸ ਰਹੇ ਨੇ
ਇਧਰ ਪੰਜਾਬੀਆਂ ਦੀਆਂ
ਕਈ ਕਿਸਮਾਂ ਨੇ
-ਮੋਨੇ ਪੰਜਾਬੀ
-ਪੱਗਾਂ ਵਾਲੇ ਪੰਜਾਬੀ
-ਦਾਜ 'ਚ ਆਏ ਹੋਏ ਪੰਜਾਬੀ
-ਬੇਅਕਲੇ ਪੰਜਾਬੀ
-ਵਿਹਲੜ ਪੰਜਾਬੀ
-ਪੁਰਾਣੇ ਖਾਨਦਾਨੀ ਪੰਜਾਬੀ
-ਨਵੇਂ ਦਾਨ-ਖਾਣੇ ਪੰਜਾਬੀ
-ਖਾਲਿਸਤਾਨੀ ਪੰਜਾਬੀ
-ਐਂਟੀ ਖਾਲਿਸਤਾਨੀ ਪੰਜਾਬੀ।

ਹੋਰ ਵੀ ਕਈ ਵੰਨ ਸੁਵੰਨੇ ਪੰਜਾਬੀ ਨੇ
-ਜੁਗਾੜੂ ਪੰਜਾਬੀ
-ਡਰੱਗੀ ਪੰਜਾਬੀ
-ਕਬੂਤਰ ਪੰਜਾਬੀ
-ਰਫੂਜੀ ਪੰਜਾਬੀ
-ਚੋਣਾਂ 'ਚ ਜਿੱਤੇ
ਝੰਡੇ ਗੱਡ ਪੰਜਾਬੀ।

ਸਾਰੇ ਹੀ ਆਪਣੇ ਆਪਣੇ ਹਿਸਾਬ ਨਾਲ ਚੰਗੇ ਨੇ
ਪਰ ਬਥੇਰੇ ਨੇ ਅਜਿਹੇ
ਜਿਨ੍ਹਾਂ ਇਧਰ ਵੱਸਣ ਲਈ
ਆਪਣਾ ਫਸਿਆ ਗੱਡਾ ਕੱਢਣ ਲਈ
ਮਧੋਲਿਆ ਹੈ ਹਰ ਉਹ ਰਿਸ਼ਤਾ
ਜੋ ਦੁਨੀਆ ਵਿਚ ਸਭ ਤੋਂ ਪਵਿੱਤਰ।
ਇਹੋ ਜਿਹਿਆਂ ਨੂੰ ਕੀ ਨਾਮ ਦੇਵੇਂਗਾ?
....
ਮੈਂ ਚੁੱਪ ਚਾਪ ਕਾਰ 'ਚੋ ਬਾਹਰ ਦੇਖਣ ਲੱਗ ਜਾਂਦਾ ਹਾਂ।

No comments:

Post a Comment