(ਹਾਈਵੇ 'ਤੇ ਜਾਂਦਿਆਂ )
ਸੁਪਰ ਹਾਈ ਵੇਅ ਤੇ-
ਗੱਡੀ ਸੌ ਮੀਲ ਤੇ ਜਾ ਰਹੀ ਹੈ।
ਇਸਤੋਂ ਵੱਧ ਸੂਈ ਗਈ ਤਾਂ
ਜੇਬ੍ਹ 'ਚ ਟਿਕਟ ਹੋਵੇਗੀ।
ਸੜਕ ਤੇ ਛੇ ਲੇਨਾਂ ਨੇ
ਕਾਹਲੀ ਹੈ ਤਾਂ ਅੰਦਰਲੀ ਲੇਨ
ਨਹੀਂ ਤਾਂ ਬਾਹਰ ਵਾਲੀ ਲੇਨ....।
ਮਲਾਈ ਵਰਗੀਆਂ ਸੜਕਾਂ
ਗੱਡੀ ਸਿੱਖਣ ਤੇ ਹੀ ਇਕ ਵਾਰ ਵਕਤ ਲੱਗਦਾ
ਫਿਰ ਤਾਂ ਚਾਹੇ 'ਆਟੋ' ਤੇ ਹੀ ਪਾ ਦਿਓ-
ਤੁਰੀ ਜਾਊ।
ਪਰ ਇਹ ਵਨ-ਵੇਅ ਟਰੈਫਿਕ ਹੈ।
ਇਸ ਸੜਕ ਤੇ ਵਾਪਸ ਨਹੀਂ ਮੁੜ ਸਕਦੇ
ਸਪੀਡ ਦਾ ਵੀ ਗਿਆਨ ਹੈ
ਲੇਨ ਦਾ ਵੀ ਧਿਆਨ ਹੈ।
ਬੱਸ ਇੰਜ ਹੀ, ਜ਼ਿੰਦਗੀ ਹੈ
ਸੁਪਰ ਹਾਈਵੇਅ ਤੇ ਪਏ ਹੋਏ ਹਾਂ
ਵਾਪਸ ਨਹੀਂ ਮੁੜ ਸਕਦੇ
ਇਹ ਵਨ-ਵੇਅ ਟਰੈਫਿਕ ਹੈ....
ਮੇਰਾ ਦੋਸਤ ਹੌਕਾ ਜਿਹਾ ਭਰਦਾ ਹੈ....!
(ਵਨ ਵੇਅ ਟ੍ਰੈਫਿਕ-ਇਕੋ ਪਾਸੇ ਹੀ ਜਾ ਸਕਣ ਵਾਲੀ ਸੜਕ, ਟਿਕਟ- ਚਲਾਨ।)
Subscribe to:
Post Comments (Atom)
No comments:
Post a Comment