Monday, October 12, 2009
ਕੂੰਜਾਂ : ਵਾਇਲਨ ਦੀ ਧੁੰਨ
ਸਾਗਰ ਕੰਢੇ,
ਚੀਲ੍ਹ ਦੇ ਰੁੱਖਾਂ ਪਿੱਛੇ
ਛੁਪ ਰਹੇ ਸੂਰਜ ਦੀ ਡੱਬ ਖੜੱਬੀ ਛਾਂ ਹੇਠ
ਪੱਥਰਾਂ ਉਪਰ
ਚਿੱਟੀ ਦਾਹੜੀ ਵਾਲਾ ਬੁੱਢਾ ਅੰਗ੍ਰੇਜ਼
ਕਦੋਂ ਦਾ ਵਾਇਲਨ ਵਜਾ ਰਿਹਾ ਹੈ
ਕੁਝ ਗੁਣਗੁਣਾ ਰਿਹਾ ਹੈ।
ਅੱਧ ਖੁਲ੍ਹੀਆਂ ਅੱਖਾਂ ਨਾਲ
ਵਾਇਲਨ ਵਜਾਉਂਦਾ
ਝੂਮ ਰਿਹਾ ਏ।
ਕੋਲ ਚਾਰ-ਪੰਜ ਬੀਅਰ ਦੇ ਖਾਲੀ ਕੇਨ ਪਏ ਨੇ
ਸਮੁੰਦਰ 'ਚ ਪਾਣੀ ਚੜ੍ਹਨ ਲੱਗਾ ਹੈ
ਹੌਲੀ ਹੌਲੀ ਉਹਦੇ ਗੋਡਿਆਂ ਤੱਕ ਆ ਗਿਆ ਏ।
ਉਹਦੇ ਕੋਲ ਜਾ ਕੇ ਮੇਰਾ ਦੋਸਤ ਚੁੱਪ ਚਾਪ
ਬੀਅਰ ਦੀ ਇਕ ਕੇਨ ਹੋਰ ਰੱਖ ਆਉਂਦਾ ਹੈ।
ਉਸਨੂੰ ਕੋਈ ਖਬਰ ਨਹੀਂ
ਮੈਂ ਉਹਦੇ ਕੋਲ ਜਾ ਕੇ ਬੈਠ ਜਾਂਦਾ ਹਾਂ
ਧੁੰਨ ਸੁਨਣ
ਉਹ ਲਗਾਤਾਰ ਵਜਾਈ ਜਾ ਰਿਹਾ ਹੈ.....!
ਫਿਰ ਉਹ ਵਾਇਲਨ ਸਾਂਭ ਕਿੰਨਾ ਹੀ ਚਿਰ
ਡੁਬਦੇ ਸੂਰਜ ਵੱਲ ਤਕਦਾ ਰਿਹਾ।
ਮੇਰੀਆਂ ਅੱਖਾਂ 'ਚੋਂ ਸਵਾਲ ਪੜ੍ਹ ਕੇ
ਉਹ ਨਮ ਅੱਖਾਂ ਤੇ ਭਰੇ ਗਲੇ ਨਾਲ ਦੱਸਦਾ ਹੈ
-ਇਸੇ ਪੱਥਰ 'ਤੇ ਅਸੀਂ
ਬੈਠੇ ਸੀ ਪਹਿਲੀ ਵਾਰ......
ਪੈਂਤੀ ਵਰ੍ਹੇ ਹੋ ਗਏ ਨੇ ਅੱਜ
ਉਸ ਨੂੰ ਤੁਰ ਗਈ ਨੂੰ।
ਮੈਂ ਹਰ ਵਰ੍ਹੇ ਇਸ ਦਿਨ
ਇਥੇ ਆਉਂਦਾ ਹਾਂ
ਸੂਰਜ ਛਿਪਣ ਤੱਕ
ਇਸੇ ਪੱਥਰ ਤੇ ਬਹਿ
ਗੁਣਗੁਣਾਉਂਦਾ ਹਾਂ
ਵਾਇਲਨ ਵਜਾਉਂਦਾ ਹਾਂ।
ਵਾਇਲਨ ਦੀਆਂ ਇਹ ਧੁੰਨਾਂ
ਉਸਨੂੰ ਬਹੁਤ ਪਸੰਦ ਸਨ....।'
-ਸਮੁੰਦਰ ਦੀ ਛੱਲ ਆਉਂਦੀ ਹੈ
ਤੇ ਪੱਛਮ ਦੇ ਟੁਟਦੇ ਰਿਸ਼ਤਿਆਂ ਬਾਰੇ
ਮੇਰੇ ਸਾਰੇ ਭਰਮਾਂ ਨੂੰ ਵਹਾ ਲੈ ਜਾਂਦੀ ਹੈ।
Subscribe to:
Post Comments (Atom)
Veer Kanwaljit there is great idea behind this thought that we cannot forget our beloved ones till the time we ourself left this earth. Same thing is happening with the vilon operator who come every year on the same stone on which they both have a good and memorable time and play vilon with same tunes which she likes the most. Thanks BRO
ReplyDelete