Tuesday, October 13, 2009

ਕੂੰਜਾਂ : ਭਾਰੇ ਥੱਲੇ ਵਾਲੇ ਗਿਲਾਸ


ਇਕ ਸ਼ਾਮ
ਵੈਨਕੂਵਰ ਦੀ
ਰੌਸ ਸਟਰੀਟ 'ਤੇ
ਆਪਣੇ ਘਰ ਦੇ ਲਾਅਨ ਵਿਚ ਬੈਠਾ
ਨਰਿੰਦਰ ਗੱਲ ਛੇੜਦਾ ਹੈ-
ਗਲਾਸ ਦਾ ਥੱਲ਼ਾ ਭਾਰਾ ਹੋਵੇ
ਤਾਂ ਛੋਟਾ ਪੈੱਗ ਵੀ ਵੱਡਾ ਲਗਦਾ।'
ਅਸੀਂ ਪਰਵਾਸੀ-
ਥੋਡੇ ਲਈ
ਭਾਰੇ ਥੱਲੇ ਵਾਲੇ
ਕੱਚ ਦੇ ਗਿਲਾਸ ਹਾਂ
ਫੋਕੀ ਜਿਹੀ ਆਸ ਹਾਂ।'

No comments:

Post a Comment