Monday, October 12, 2009

ਕੂੰਜਾਂ : ਤਾਏ ਕੇ


(ਅੰਗਰੇਜ਼ਾਂ ਤੇ ਫਰਾਂਸੀਸੀਆਂ ਨੇ ਜਦੋਂ 19ਵੀਂ ਸਦੀ ਵਿਚ ਕਨੇਡਾ 'ਚ ਪੈਰ ਧਰਿਆ)
ਤਾਂਬੇ ਰੰਗੇ ਤਾਏ ਕਿਆਂ ਨੂੰ
ਦੁੱਧ ਚਿੱਟਿਆਂ ਨੇ ਖੂਬ ਮਾਰਿਆ

ਇਕ ਹੱਥ ਰਾਈਫਲ
ਦੂਜੇ ਬਾਈਬਲ
ਝੋਲੇ ਵਿੱਚ ਸ਼ਰਾਬ ਸੁਰਾਹੀ

ਤਾਏ ਕਿਆਂ ਨੇ ਤਕੜੇ ਹੋ ਕੇ
ਰਾਈਫਲ ਦੀ ਗੋਲੀ ਤਾਂ ਵਿੰਨ੍ਹ ਤੀ
ਆਪਣੇ ਜ਼ਹਿਰੀਲੇ ਤੀਰਾਂ ਸੰਗ

ਪਰ ਫਿਰ ਚਿੱਟੀਆਂ ਲੂੰਬੜੀਆਂ ਨੇ
ਖੋਲ੍ਹਿਆ ਝੋਲਾ, ਲਾਂਭੇ ਹੋ ਗਏ

ਐਸੇ ਹੋਏ ਮਦਹੋਸ਼ ਤਾਏ ਕੇ
ਹੁਣ ਤੱਕ ਨਹੀਂਓ ਉਠੇ ਮੁੜ ਕੇ।
('ਤਾਏ ਕੇ' : ਕਨੇਡਾ ਦੇ ਮੂਲਵਾਸੀ ਰੈਡ ਇੰਡੀਅਨਾਂ ਲਈ ਅਕਸਰ ਪੰਜਾਬੀਆਂ ਵਲੋਂ ਵਰਤਿਆ ਜਾਂਦਾ ਲਫਜ਼।)

No comments:

Post a Comment