Tuesday, October 13, 2009

ਕੂੰਜਾਂ :ਸਾਨੂੰ ਦੱਸੋ

(ਟਰਾਂਟੋ 'ਚ ਪਾਣੀ ਦੀਆਂ ਬੋਤਲਾਂ ਪੈਕ ਕਰਨ ਵਾਲੀ ਫੈਕਟਰੀ ਦੇ ਦੋਸਤਾਂ ਨਾਲ)
ਕਿਸ ਕੰਡਿਆਲੇ ਜੰਗਲ ਵਿੱਚ ਦੀ
ਸੂਹੀ ਪਗਡੰਡੀ ਬਣਾਉਣੀ -
ਸਾਨੂੰ ਦੱਸੋ।

ਦਸਾਂ ਨੌਹਾਂ ਦੀ ਕਿਰਤ ਕਰ
ਕਿਹੜੇ ਹੱਥ ਤੇ ਕਿਹੋ ਜਿਹੀ ਸਰ੍ਹੋ ਜਮਾਉਣੀ -
ਸਾਨੂੰ ਦੱਸੋ।

ਕਿਹੜੀ ਪਹਾੜੀ ਦੇ ਕਿਹੜੇ ਰੁੱਖ ਤੋਂ
ਕਿਹੜੀ ਚਿੜੀ ਫੜ ਕੇ ਲਿਆਉਣੀ -
ਸਾਨੂੰ ਦੱਸੋ।

ਕਿਹੜੇ ਪਤਾਲ ਵਿਚੋਂ
ਕਿਹੜੇ ਜ਼ਹਿਰੀ ਨਾਗ ਦੀ ਮਣੀ ਲਿਆਉਣੀ
ਸਾਨੂੰ ਦੱਸੋ।

ਕਿਹੜੇ ਕਾਰਖਾਨੇ ਦੀ
ਕਿਹੜੀ ਮਸ਼ੀਨ
ਓਵਰ ਟਾਈਮ ਲਾ ਲਾ ਕੇ ਥਕਾਉਣੀ -
ਸਾਨੂੰ ਦੱਸੋ।

ਪਰ ਇਧਰ ਜੰਮੀ ਪੀੜ੍ਹੀ ਦੀ ਜੜ੍ਹ
ਪੰਜਾਬੀ ਪੁਣੇ ਨਾਲ
ਕਿਵੇਂ ਲਾਉਣੀ -
ਸਾਨੂੰ ਦੱਸੋ

No comments:

Post a Comment