Tuesday, October 13, 2009

ਕੂੰਜਾਂ : ਪੰਜਾਬੜੀ

(ਪ੍ਰਵਾਸੀਆਂ ਦਾ ਤਾਅਨਾ)

ਜਿਥੇ ਪਹੁੰਚੂ ਪੰਜਾਬੀ
ਉਥੇ ਪਹੁੰਚੂ ਪੰਜਾਬ।

ਅਮੀਬਾ ਵਾਂਗ ਕਿੰਨੇ ਹੀ ਪੰਜਾਬ ਨੇ ਹੁਣ
ਲਹਿੰਦਾ ਪੰਜਾਬ, ਚੜ੍ਹਦਾ ਪੰਜਾਬ,
ਮਹਾਂਨਗਰਾਂ ਦਾ ਪੰਜਾਬ,
ਕਨੇਡੀਅਨ ਪੰਜਾਬ,
ਅਮਰੀਕਨ ਪੰਜਾਬ, ਵਲਾਇਤੀ ਪੰਜਾਬ....।

ਸਰੀ 'ਚ ਸਟੋਰ 'ਤੇ ਜਾ ਕੇ
ਗੁਸਲਖਾਨੇ ਦਾ ਲਾਟੂ ਮੰਗੋ-ਮਿਲੇਗਾ।
ਕੈਲੀਫੋਰਨੀਆ 'ਚ ਪੂਰੀਆਂ, ਛੋਲੇ, ਭਟੂਰੇ,
ਪਕੌੜੀਆਂ, ਵੜੀਆਂ ਲੱਭੋ-ਲੱਭਣਗੇ।
ਸਿਡਨੀ 'ਚ ਸਵਾ ਡਾਲਰ ਦੇ ਪਤਾਸੇ ਮੰਗੋ-ਮਿਲਣਗੇ।
-ਐਵੇਂ ਨਾ ਆਪਣੀ
ਪੰਜਾਬੜੀ ਜਿਹੀ 'ਤੇ
ਮਾਣ ਕਰਦੇ ਰਹਿਓ....।

ਪੰਜਾਬੋਂ ਉਠ - ਫੈਲੀ ਪੰਜਾਬੀ
ਪੰਜਾਬ ਅੰਦਰ - ਸੁੰਗੜੀ ਪੰਜਾਬੀ
ਠਹਿਰ ਜਾਵੋ ਬਸ ਮਾੜਾ ਜਿਹਾ
ਉਧਾਰੀ ਮੰਗੋਗੇ ਸਾਥੋਂ ਪੰਜਾਬੀ....
(ਅਮੀਬਾ: ਬਹੁਤ ਛੋਟਾ ਸਮੁੰਦਰੀ ਜੀਵ ਜੋ ਅਗਾਂਹ ਦੀ ਅਗਾਂਹ ਟੋਟੇ ਹੋ ਕੇ ਆਪਣੀ ਨਸਲ ਵਧਾਉਂਦਾ ਹੈ)

No comments:

Post a Comment