Monday, October 12, 2009

ਕੂੰਜਾਂ : ਭਰਮ

ਸਿੱਧੇ ਟੇਢੇ ਰਾਹਾਂ ਤੇ ਤੁਰ
ਧਰਤ ਬਿਗਾਨੀ ਉੱਪਰ ਪਹੁੰਚਣ
ਸਾਰੀ ਤਰਾਂ ਦੇ ਲੋਕ-
ਡੰਡਾਧਾਰੀ ਰੋਅਬਦਾਰ ਹੈਡਮਾਸਟਰ,
ਚਿੱਟਕਪੜੀਏ ਕਮਾਊ ਡਾਕਟਰ
ਜਰਬਾਂ ਤਕਸੀਮਾਂ ਕਰਦੇ ਇੰਜਨੀਅਰ,
ਹੁਕਮ ਚਲਾਉਂਦੇ ਅਫ਼ਸਰ.....।
ਤੇ ਇਧਰ ਆ
ਲਿਆਕਤਾਂ ਨੂੰ ਛੰਡ
ਮਨ ਨੂੰ ਮਾਰ ਗੰਢ
ਕਰਦੇ ਭਾਂਤ-ਭਾਂਤ ਦੇ ਕੰਮ
ਪਰ ਹਰ ਦੇ ਮਨ ਇਕੋ ਭਰਮ
ਤੇ ਭਰਮ ਇਹ ਉਮਰਾ ਜਿੰਨਾ ਲੰਮਾ....।

ਭਰਮ ਇਹ ਕਿ ਇਕ ਦਿਨ -
ਉੱਠ ਕੇ ਕੈਬ ਦੀ ਡਰਾਈਵਰ ਸੀਟ ਤੋਂ
ਛੱਡ ਕੇ ਏਅਰਪੋਰਟ ਦੀ ਸਫਾਈ ਵਾਲਾ ਪੋਚਾ
ਬੰਦ ਕਰਕੇ ਪੀਜ਼ੇ ਸਟੋਰ
ਸੁੱਟ ਕੇ ਬੇਰੀਆਂ ਦੀ ਟੋਕਰੀ ਖੇਤ 'ਚ ਹੀ
ਉਹ ਬਣ ਜਾਣਗੇ ਫਿਰ ਤੋਂ

-ਉਹੀ ਡੰਡਾਧਾਰੀ ਰੋਅਬਦਾਰ ਹੈਡਮਾਸਟਰ,
-ਉਹੀ ਚਿੱਟਕਪੜੀਏ ਕਮਾਊ ਡਾਕਟਰ
-ਉਹੀ ਜਰਬਾਂ ਤਕਸੀਮਾਂ ਕਰਦੇ ਇੰਜਨੀਅਰ,
-ਉਹੀ ਹੁਕਮ ਚਲਾਉਂਦੇ ਅਫ਼ਸਰ.....!

No comments:

Post a Comment