Monday, October 12, 2009

ਕੂੰਜਾਂ : ਮੜ੍ਹੀਆਂ ਤੇ ਲਾਟੂ

(ਅਮਰੀਕ ਸਿੰਘ ਦੀ ਤਲਖੀ)
ਪਿੰਡ ਜਾਈਦਾ
ਨਿੱਤ ਹੀ ਤੁਰੇ ਰਹਿੰਦੇ-
ਅਲੱਗ ਅਲੱਗ ਰੰਗਾਂ ਰੂਪਾਂ ਵਾਲੇ ਮੰਗਤੇ
-ਕੁਝ ਬੀਬੀਆਂ ਦਾੜ੍ਹੀਆਂ ਵਾਲੇ
ਗੁਰੂਘਰ ਦੀ ਪਾਲਕੀ ਤੇ ਸੋਨਾ ਚੜ੍ਹਾਉਣਾ ਚਾਹੁੰਦੇ
-ਕੁਝ ਪਿੰਡ ਦੀ ਫਿਰਨੀ ਪੱਕੀ ਕਰਾਉਣਾ ਚਾਹੁੰਦੇ
-ਕੁਝ ਮੇਰੇ ਨਾਮ ਦੀ ਇੱਟ ਧਰਮਸ਼ਾਲਾ 'ਚ ਲਾਉਣੀ ਚਾਹੁੰਦੇ
-ਖੇਡ ਮੇਲੇ ਵਾਲੇ ਬਾਪੂ ਜੀ ਦੇ ਨਾਮ 'ਤੇ
ਟਰਾਫੀਆਂ ਸਪੌਂਸਰ ਕਰਾਉਣੀਆਂ ਚਾਹੁੰਦੇ।

ਮਨ ਪੁਛਦਾ
-ਮੈਂ ਮਰ ਗਿਆ ਤਾਂ
ਪਿਛੋਂ ਮੇਰੇ ਨਾਮ ਦੀ ਟਰਾਫੀ ਰੱਖੋਗੇ ?'

-ਕਿਹਾ ਸੀ ਸਕੂਲ 'ਚ ਪਾਣੀ ਦਾ ਕੂਲਰ ਲਵਾ ਦਿੰਨਾਂ।'
ਕਹਿੰਦੇ ਨਿਆਣਿਆਂ ਦਾ ਗਲ ਖਰਾਬ ਹੋਜੂ
-ਕਿਹਾ ਸੀ ਕਿਤਾਬਾਂ, ਬੂਟ, ਜਰਸੀਆਂ ਦੇ ਦਿਨਾਂ।'
ਕਹਿੰਦੇ ਵਿਹੜੇ ਵਾਲੇ ਮੱਛਰ ਜਾਣਗੇ।

-ਮਨਾਂ ਵਿੱਚ ਦੀਵੇ ਜਗਾਉਣ ਲਈ
ਕੁਝ ਨਾ ਮੰਗਦੇ
ਮੜ੍ਹੀ 'ਤੇ ਲਾਟੂ ਜਗਾਉਣ ਤੋਂ
ਜਮ੍ਹਾਂ ਨਾ ਸੰਗਦੇ।'

No comments:

Post a Comment